ਰੁੱਖ ਲਾੳੱਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਕਲੱਬ ਮੈਂਬਰਾਂ ਵੱਲੋਂ 120 ਦੇ ਕਰੀਬ ਛਾਂਦਾਰ, ਅਤੇ ਫੱਲਾਂ ਵਾਲੇ ਬੂਟੇ ਲਾਏ ਗਏ। 

Spread the love

Mohali (SPOT LIGHT 24) ਅੱਜ ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ.ਨਗਰ (ਰਜਿ:), ਲਾਇਨਜ਼ ਕਲੱਬ ਮੋਹਾਲੀ ਦਿਸ਼ਾ ਅਤੇ ਲਿੳ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਮਾਨਸੂਨ ਦਾ ਲਾਭ ਲੈਂਦੇ ਹੋਏ ਨੇਚਰ ਪਾਰਕ, ਸੈਕਟਰ-62 ਵਿੱਚ ਮੋਹਾਲੀ ਐਸ.ਏ.ਐਸ. ਨਗਰ ਕਲੱਬ ਦੇ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਅਤੇ ਮੋਹਾਲੀ ਦਿਸ਼ਾ ਦੇ ਪ੍ਰਧਾਨ ਲਾਇਨ ਤਜਿੰਦਰ ਕੌਰ, ਲਿੳ ਕਲੱਬ ਤੋਂ ਪ੍ਰਧਾਨ ਲਿੳ ਆਯੂਸ਼ ਭਸੀਣ ਦੀ ਪ੍ਰਧਾਨਗੀ ਹੇਠ ਇਸ ਮਾਨਸੂਨ ਵਿੱਚ *ਪੱਹਲੀ ਵਾਰ ਟ੍ਰੀ ਪਲਾੰਟੇਸ਼ਨ* ਦਾ ਉਪਰਾਲਾ ਕਿੱਤਾ ਗਿਆ ।

ਰੁੱਖ ਲਾੳੱਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਕਲੱਬ ਮੈਂਬਰਾਂ ਵੱਲੋਂ 120 ਦੇ ਕਰੀਬ ਛਾਂਦਾਰ, ਅਤੇ ਫੱਲਾਂ ਵਾਲੇ ਬੂਟੇ ਲਾਏ ਗਏ।

ਕਲੱਬ ਦੇ ਪ੍ਰਧਾਨ ਨੇ ਦੱਸਿਆ ਕਿ ਕਲੱਬ ਵੱਲੋਂ ਇਸ ਮਹੀਨੇ ਵਿੱਚ 500 ਦੇ ਕਰੀਬ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਬੂਟੇ ਵੀ ਉਸੀ ਥਾਂ ਤੇ ਲਾਏ ਜਾਂਦੇ ਹਨ ਜਿੱਥੇ ਉਹਨਾਂ ਦੀ ਪੂਰੀ ਤਰਾਂ ਦੇਖ ਰੇਖ ਕੀਤੀ ਜਾ ਸਕੇ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਖੀਰ-ਪੁੜੇ ਦੇ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਪਾਰਕ ਵਿੱਚ ਸੈਰ ਕਰਨ ਵਾਲੇ ਰਾਹਗੀਰਾਂ ਨੂੰ ਅਤੇ ਸਫਾਈ ਕਰਮਚਾਰੀਆਂ ਨੂੰ ਖੀਰ-ਪੁੜੇ ਦਾ ਲੰਗਰ ਛਕਾਇਆ ਗਿਆ ।ਇਸ ਮੌਕੇ ਤੇ ਲਾਇਨਜ਼ ਕਲੱਬ ਮੋਹਾਲੀ ਵੱਲੋਂ ਲਾਇਨ ਅਮਰੀਕ ਸਿੰਘ ਮੋਹਾਲੀ ਚਾਰਟਰ ਪ੍ਰਧਾਨ, ਲਾਇਨ ਹਰਪ੍ਰੀਤ ਅਟਵਾਲ, ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਜੇ.ਐਸ. ਰਾਹੀ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਜਸਵਿੰਦਰ ਸਿੰਘ, ਲਾਇਨ ਗੁਰਚਰਨ ਸਿੰਘ, ਲਾਇਨ ਆਰ.ਪੀ. ਸਿੰਘ ਵਿੱਗ, ਲਾਇਨ ਕੁਲਦੀਪ ਸਿੰਘ, ਲਾਇਨ ਰਾਜਿੰਦਰ ਚੌਹਾਨ, ਲਾਇਨ ਜਤਿੰਦਰ ਬਾਂਸਲ ਅਤੇ ਮੋਹਾਲੀ ਦਿਸ਼ਾ ਵੱਲੋਂ ਲਾਇਨ ਕਨਵਲਪ੍ਰੀਤ ਕੌਰ, ਲਾਇਨ ਰੁਪਿੰਦਰ ਕੌਰ, ਲਾਇਨ ਜੋਗਿੰਦਰ ਕੌਰ ਅਤੇ ਲਿੳ ਕਲੱਬ ਤੋਂ ਪ੍ਰਧਾਨ ਲਿੳ ਆਯੂਸ਼ ਭਸੀਣ, ਲਿੳ ਗਗਨਦੀਪ ਸਿੰਘ ਅਤੇ ਵਲੰਟੀਅਰ ਮਨਨ, ਹੀਰਤ ਕੌਰ ਮੌਜੂਦ ਸਨ।ਅੰਤ ਵਿਚ ਪ੍ਰਧਾਨ ਲਾਇਨ ਕੇ.ਕੇ. ਅਗਰਵਾਲ ਜੀ ਵੱਲੋਂ ਉਥੇ ਮੌਜੂਦ ਸਾਰੇ ਕੱਲਬਸ ਮੈਂਬਰਾਂ ਦਾ ਇਸ ਨੇਕ ਕੰਮ ਲਈ ਸਮਾਂ ਕੱਢ ਕੇ ਪਹੁੰਚਨ ਲਈ ਧੰਨਵਾਦ ਕੀਤਾ।