ਚੰਡੀਗੜ੍ਹ ਚੈਪਟਰ ਨੇ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ ਸੈਕਟਰ 19ਸੀ ਚੰਡੀਗੜ੍ਹ ਵਿਖੇ ਇੱਕ ਪਰਿਵਾਰਕ ਸਮਾਗਮ ਦਾ ਆਯੋਜਨ ਕੀਤਾ।

Spread the love

Chandigharh (SPOT LIGHT 24) ਐਲੂਮਨੀ ਐਸੋਸੀਏਸ਼ਨ ਕਾਲਜ ਆਫ਼ ਐਗਰੀਕਲਚਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਚੰਡੀਗੜ੍ਹ ਚੈਪਟਰ ਨੇ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ ਸੈਕਟਰ 19 ਸੀ ਚੰਡੀਗੜ੍ਹ ਵਿਖੇ ਪਰਿਵਾਰਕ ਇਕੱਠ ਦਾ ਆਯੋਜਨ ਕੀਤਾ। ਇਸ ਮੀਟਿੰਗ ਵਿੱਚ 40 ਖੇਤੀਬਾੜੀ ਇੰਜੀਨੀਅਰਾਂ ਸਮੇਤ 70 ਤੋਂ ਵੱਧ ਵਿਅਕਤੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪੀ.ਏ.ਯੂ. ਲੁਧਿਆਣਾ ਤੋਂ ਡਾ. (ਪ੍ਰੋ.) ਪ੍ਰੀਤ ਇੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਰਿਵਾਰ ‘ਗੈੱਟ ਟੂਗੇਦਰ’ ਦਾ ਥੀਮ ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਨਾ ਸਾੜ ਕੇ ਪਰਾਲੀ ਮੁਕਤ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ ਸੀ। ਕਿਉਂਕਿ ਇੰਜੀਨੀਅਰਿੰਗ ਕਾਲਜ ਨੇ ਪੀ.ਏ.ਯੂ. ਸਟਰਾਅ ਮੈਨੇਜਮੈਂਟ ਸਿਸਟਮ, ਹੈਪੀ ਸੀਡਰ ਅਤੇ ਜ਼ੀਰੋ ਡਰਿੱਲ ਮਸ਼ੀਨਾਂ ਆਦਿ ਵਰਗੀਆਂ ਖੇਤਾਂ ਦੇ ਵਿੱਚ ਅਤੇ ਖੇਤਾਂ ਤੋਂ ਬਾਹਰ ਪਰਾਲੀ ਪ੍ਰਬੰਧਨ ਮਸ਼ੀਨਾਂ ਨੂੰ ਡੇਵਲੋਪ ਕੀਤਾ ਹੈ।ਇਸ ਮੌਕੇ ਹੋਰ ਪਤਵੰਤੇ ਵੀ ਹਾਜਰ ਸਨ, ਜਿਨ੍ਹਾਂ ਵਿੱਚ ਇੰਜ਼ ਜਗਦੀਸ਼ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ ਇੰਜੀਨੀਅਰ, ਡਾਇਰੈਕਟੋਰੇਟ ਐਗਰੀਕਲਚਰ ਪੰਜਾਬ, ਇੰਜੀਨੀਅਰ ਹਰਿੰਦਰ ਪਾਲ ਸਿੰਘ ਮੁੱਖ ਸਰਪ੍ਰਸਤ, ਇੰਜੀਨੀਅਰ ਰਤਨ ਸਿੰਘ ਐਸੋਸੀਏਸ਼ਨ ਦੇ ਪ੍ਰਧਾਨ। ਡਾ.ਸੰਧਿਆ, ਡਾ. ਗੁਰਨਾਜ਼, ਡਾ. ਗੁਰਦਿੱਤ ਸਿੰਘ, ਪੀਏਯੂ ਤੋਂ ਡਾ: ਅਰਸ਼ਦੀਪ ਸਿੰਘ, ਇਜ਼ ਐਮ.ਐਸ. ਛਿੱਬਰ ਆਈ.ਐਫ.ਐਸ. ਰਿਟਾ, ਇੰਜ਼ ਮੋਹਿੰਦਰ ਕੰਵਲ, ਇੰਜ਼ ਲੋਹਾਨ, ਇੰਜ਼ ਕੇ ਕੇ ਸੇਠ, ਇੰਜ਼ ਗਾਂਧੀ, ਇੰਜ਼ ਉਮਾਕਾਂਤ ਜੀ।