ਗਾਇਕ ਹਰਿੰਦਰ ਹਰ ਦੇ ਪਿਤਾ ਦੀ ਬਰਸੀ ਤੇ ਕੀਰਤਨ ਸਮਾਗਮ ਕਰਵਾਇਆ

Spread the love

ਗਾਇਕ ਹਰਿੰਦਰ ਹਰ ਦੇ ਪਿਤਾ ਦੀ ਬਰਸੀ ਤੇ ਕੀਰਤਨ ਸਮਾਗਮ ਕਰਵਾਇਆ
ਪੰਜਾਬੀ ਗਾਇਕ , ਲੇਖਕ ,ਅਦਾਕਾਰ ਹਰਿੰਦਰ ਹਰ ਅਤੇ ਮਾਸਟਰ ਪਰਮਜੀਤ ਸਿੰਘ ਪੰਮੀ ਦੇ ਪਿਤਾ ਸਰਦਾਰ ਅਮਰੀਕ ਸਿੰਘ ਬਾਗੜੀ( ਰਿਟਾਇਰਡ ਸੁਪਰਡੈਂਟ , ਸਮਾਜ ਭਲਾਈ ਵਿਭਾਗ, ਪੰਜਾਬ) ਦੀ ਪਹਿਲੀ ਬਰਸੀ ਤੇ ਕੀਰਤਨ ਅਤੇ ਅਰਦਾਸ ਸਮਾਗਮ ਗੁਰੂਦਵਾਰਾ ਸਾਹਿਬ ਪਿੰਡ ਮਨੌਲੀ ਵਿਖੇ ਕਰਵਾਇਆ ਗਿਆ ! ਭਾਈ ਜੋਗਿੰਦਰ ਸਿੰਘ ਹਜੂਰੀ ਰਾਗੀ ਜਥਾ , ਗੁਰੂਦਵਾਰਾ ਪਾਤਸ਼ਾਹੀ ਛੇਵੀ ਪਿੰਡ ਮਨੌਲੀ ਨੇ ਵੈਰਾਗਮਈ ਕੀਰਤਨ ਕੀਤਾ !
ਵੱਖੋ- ਵੱਖਰੇ ਬੁਲਾਰਿਆਂ ਨੇ ਅੱਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਦੱਸਿਆ ਕੇ ਅਮਰੀਕ ਸਿੰਘ ਜੀ ਨੇ ਅੱਪਣੀ ਸਰਕਾਰੀ ਨੌਕਰੀ ਦੌਰਾਨ ਸਮਾਜ ਭਲਾਈ ਦੇ ਕੰਮ ਨੂੰ ਆਰੰਭ ਕੀਤਾ ਤੇ , ਲਗਭਗ ਅੱਸੀ ਦੇ ਦਹਾਕੇ ਤੋਂ ਲਗਾਤਾਰ ਪਿੰਡ ਈਵਿੱਚ ਪੰਚਾਇਤੀ ਰਾਜ ਖੇਡ ਕਲੱਬ ਦੀ ਸਥਾਪਨਾ ਕਰਵਾ ਕੇ , ਖੇਡਾਂ , ਕਬੱਡੀ ਟੂਰਨਾਮੈਂਟ , ਸਿਹਤ ਜਾਂਚ ਕੈੰਪ, ਦੇ ਹੋਰ ਅਨੇਕਾਂ ਸਮਾਜ ਸੁਧਾਰ ਦੇ ਕੰਮ ਵਿਚ ਮੋਹਰੀ ਰੋਲ ਅਦਾ ਕਰਦੇ ਰਹੇ !
ਇਸ ਸਮਾਗਮ ਦੌਰਾਨ ਕੰਵਰਵੀਰ ਸਿੰਘ ਸਿੱਧੂ , ਕਰਨੈਲ ਜਗਦੀਪ ਸਿੰਘ ਸੰਧੂ , ਨਵਦੀਪ ਸਿੰਘ ਸੰਧੂ , ਗੁਰਨਾਮ ਸਿੰਘ ਬਿੰਦਰਾ , ਸਾਬਕਾ ਕੌਂਸਲਰ , ਜੋਰਾ ਸਿੰਘ ਬੈਦਵਾਨ ਸਰਪੰਚ , ਪਰਮਜੀਤ ਸਿੰਘ ਪ੍ਰਧਾਨ , ਗੁਰਮੀਤ ਸਿੰਘ ਸਾਹੀ ,ਮੋਹਾਲੀ ਪ੍ਰੈਸ ਕਲੱਬ, ਹਰਦੇਵ ਸਿੰਘ ਲੇਬਰ ਇੰਸਪੈਕਟਰ , ਮਨਜਿੰਦਰ ਸਿੰਘ ਰੋਮੀ , ਪਰਮਜੀਤ ਕੌਰ , ਮੇਂਬਰ ਐਸ ਸੀ ਕਮਿਸ਼ਨ , ਡਾਕਟਰ ਇੰਦਰਜੀਤ ਸਿੰਘ , ਸਵਰਨ ਸਿੰਘ ਪੰਚ , ਹਰਪ੍ਰੀਤ ਸਿੰਘ ਸੋਢੀ,ਸੁਰਮਖ ਸਿੰਘ , ਮੰਗਤ ਰਾਮ , ਪਿਆਰਾ ਸਿੰਘ ਤੇ ਵੱਡੀ ਗਿਣਤੀ ਵਿਚ ਸੰਗੀਤ , ਸਿੱਖਿਆ, ਰਾਜਨੀਤਕ ਤੇ ਧਾਰਮਿਕ ਜਗਤ ਪਿੰਡ ਅਤੇ ਇਲਾਕੇ ਦੀਆ ਸੰਗਤਾਂ ਹਾਜਰ ਸਨ!.

ਸਮਾਗਮ ਦੇ ਅੰਤ ਵਿਚ ਹਰਿੰਦਰ ਹਰ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ