ਚੰਡੀਗੜ੍ਹ: (SPOT LIGHT 24 )ਹਾਲ ਹੀ ਵਿੱਚ ਸ਼ੀਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਖਿਲਾਫ ਜੋ ਵੀ इलਜ਼ਾਮ ਲਾਏ ਹਨ, ਉਹ ਸਿਰਫ ਆਪਣੀ ਸੁਰੱਖਿਆ ਵਧਾਉਣ ਲਈ ਲਾਏ ਗਏ ਹਨ। ਇਹ ਕਹਿਣਾ ਹੈ ਅਕਾਲੀ ਦਲ ਵਾਰੀਸ ਪੰਜਾਬ ਦੇ ਪਾਰਟੀ ਦੇ ਚੀਫ ਸਪੋਕਸ ਪਰਸਨ ਅਤੇ ਕਾਨੂਨੀ ਸਲਾਹਕਾਰ ਈਮਾਨ ਸਿੰਘ ਖਾਰਾ, ਪਾਰਟੀ ਦੀ ਸੋਸ਼ਲ ਮੀਡੀਆ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਭਿੰਡਰ, ਭਰਤੀ ਕਮਿਟੀ ਦੇ ਚੀਫ ਅਧਿਵਕਤਾ ਕਾਬਲ ਸਿੰਘ ਅਤੇ ਮੀਡੀਆ ਟੀਮ ਦੇ ਮੈਂਬਰ ਗੁਰਲਾਲ ਸਿੰਘ ਸਖੀਰਾ ਦਾ। ਇਹ ਸਾਰੇ ਅੱਜ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਂਫਰੰਸ ਨੂੰ ਸੰਬੋਧਿਤ ਕਰ ਰਹੇ ਸਨ।
ਈਮਾਨ ਸਿੰਘ ਖਾਰਾ ਨੇ ਇਲਜ਼ਾਮ ਲਾਇਆ ਕਿ ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਜੋ ਵੀ ਆਡੀਓ-ਵੀਡੀਓ ਜਾਰੀ ਕੀਤੀਆਂ ਹਨ, ਉਹ ਆਰਟਿਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਣਾਏ ਗਏ ਹਨ। ਓਹਨਾ ਨੇ ਕਿਹਾ ਕਿ ਉਹ ਜਲਦੀ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਵਿੱਚ ਮਿਲ ਕੇ ਉਨ੍ਹਾਂ ਨੂੰ ਸਾਰੇ ਮਾਮਲੇ ਨਾਲ ਅਵਗਤ ਕਰਵਾਉਣਗੇ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਮਜੀਠੀਆ ਖਿਲਾਫ ਮਾਨਹਾਨੀ ਦਾ ਮੁਕਦਮਾ ਦਰਜ ਕਰਵਾਉਣਗੇ। ਓਹਨਾ ਦੱਸਿਆ ਕਿ ਸਾਲ 2022 ਤੋਂ ਹੀ ਮਜੀਠੀਆ ਅੰਮ੍ਰਿਤਪਾਲ ਸਿੰਘ ਤੋਂ ਆਪਣੀ ਜਾਨ ਦਾ ਖਤਰਾ ਦੱਸ ਕੇ ਸਰਕਾਰ ਤੋਂ ਹੋਰ ਸੁਰੱਖਿਆ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।ਚਰਨਜੀਤ ਸਿੰਘ ਭਿੰਡਰ ਨੇ ਕਿਹਾ ਕਿ ਮਜੀਠੀਆ ਇੱਕ ਅਪਰਾਧੀ ਚਰਿੱਤਰ ਵਾਲਾ ਵਿਅਕਤੀ ਹੈ ਜਿਸਨੇ ਪੰਜਾਬ ਦੀ ਯੁਵਾਂ ਪੀੜੀ ਨੂੰ ਨਸ਼ੇ ਦੇ ਡੁਬ ਵਿੱਚ ਧੱਕ ਦਿੱਤਾ ਹੈ ਅਤੇ ਉਸ ਤੇ ਕਈ ਕੇਸ ਚਲ ਰਹੇ ਹਨ ਅਤੇ ਉਹ ਜਮਾਨਤ ‘ਤੇ ਹੈ।ਇਨ੍ਹਾਂ ਸਾਰਿਆਂ ਨੇ ਇੱਕ ਸੁਰ ਵਿੱਚ ਅੰਮ੍ਰਿਤਪਾਲ ਸਿੰਘ ਦੇ ਗੈਂਗਸਟਰ ਜੈਪਾਲ ਭੁੱਲਰ ਅਤੇ ਆਤੰਕਵਾਦੀਆਂ ਅਰਸ਼ ਡੱਲਾ, ਹੈਪੀ ਪਸ਼ਿਆ ਅਤੇ ਹਰਿੰਦਰ ਰਿੰਦਾ ਨਾਲ ਸਬੰਧਾਂ ਦਾ ਵੀ ਖੰਡਨ ਕੀਤਾ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਇਹ ਝੂਠੇ ਇਲਜ਼ਾਮਾਂ ਲਈ ਵੀ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।